
ਰਾਕੇਸ਼ ਗਿੱਲ ਨੂੰ ਕ੍ਰਿਸਚੀਅਨ ਨੈਸ਼ਨਲ ਫਰੰਟ ਜਿਲ੍ਹਾ ਗੁਰਦਾਸਪੁਰ ਦਾ ਚੁਣਿਆ ਗਿਆ ਯੂਥ ਪ੍ਰਧਾਨ
ਅਣਖ ਜਗਾਓ, ਅਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਹੋ ਰਹੀ ਜਿਲ੍ਹਾ ਪੱਧਰੀ ਰੈਲੀ ਵਿੱਚ ਲੋਕਾਂ ਨੂੰ ਪਹੁੰਚਣ ਦੀ ਕੀਤੀ ਅਪੀਲ: ਲਾਰੈਂਸ ਚੌਧਰੀ
ਜਿਲ੍ਹਾ ਪੁਲਿਸ ਬਟਾਲਾ ਸਥਿਤ ਵਿਖੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਦੀ ਪ੍ਰਧਾਨਗੀ ਹੇਠ ਰਾਕੇਸ਼ ਗਿੱਲ ਦੇ ਸਹਿਯੋਗ ਨਾਲ ਬਟਾਲਾ ਕਲੱਬ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਕ੍ਰਿਸਚੀਅਨ ਨੈਸ਼ਨਲ ਫਰੰਟ (ਸੀ.ਐਨ.ਐਫ.) ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਰਥਨਾ ਨਾਲ ਮੀਟਿੰਗ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਰਾਕੇਸ਼ ਗਿੱਲ ਨੂੰ ਜਿਲ੍ਹਾ ਗੁਰਦਾਸਪੁਰ ਦਾ ਯੂਥ ਪ੍ਰਧਾਨ ਚੁਣਿਆ ਗਿਆ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਗਿੱਲ ਨੂੰ ਜਿਲ੍ਹਾ ਯੂਥ ਪ੍ਰਧਾਨ ਬਣਨ ਦੀ ਮੁਬਾਰਕਬਾਦ ਦਿੱਤੀ ਉਹਨਾਂ ਆਸ ਪ੍ਰਗਟਾਈ ਕਿ ਗਿੱਲ ਸਾਹਿਬ ਦਿਨ ਰਾਤ ਸੀ ਐਨ ਐਫ਼ ਦੇ ਏਜੰਡੇ ਮੁਤਾਬਿਕ ਕੰਮ ਕਰਨਗੇ ਅਤੇ ਭਾਈਚਾਰੇ ਦੇ ਆਰਥਿਕ ਸਮਾਜਿਕ ਧਾਰਮਿਕ ਰਾਜਨੀਤਕ ਮਸਲਿਆਂ ਨੂੰ ਹੱਲ ਕਰਨਗੇ ਅਤੇ ਗ਼ਰੀਬਾਂ ਨਾਲ ਧੱਕੇਸ਼ਾਹੀ ਖ਼ਿਲਾਫ਼ ਅਵਾਜ਼ ਬੁਲੰਦ ਕਰਨਗੇ। ਉਹਨਾਂ ਮਸੀਹੀ ਭਾਈਚਾਰੇ ਦੀਆਂ ਲੰਬਿਤ ਮੰਗਾਂ ਦੀ ਪੂਰਤੀ ਲਈ 21 ਅਗਸਾਤ ਦਿਨ ਵੀਰਵਾਰ ਨੂੰ ਧਾਰੀਵਾਲ ਵਿਖੇ। ਅਣਖ ਜਗਾਓ, ਅਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਹੋ ਰਹੀ ਜਿਲ੍ਹਾ ਪੱਧਰੀ ਰੈਲੀ ਵਿੱਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਕੇਸ਼ ਗਿੱਲ ਨੇ ਜਿਲ੍ਹਾ ਯੂਥ ਪ੍ਰਧਾਨ ਚੁਣਨ ਲਈ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਯੂਥ ਪ੍ਰਧਾਨ ਬੱਬਾ ਗਿੱਲ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਬਟਾਲਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈਕੇ ਧਾਰੀਵਾਲ ਪਹੁੰਚਣ ਦਾ ਭਰੋਸਾ ਦਿਵਾਇਆ। ਇਸ ਮੌਕੇ ਪਾਸਟਰ ਟਵਿੰਕਲ ਜੀ, ਪਾਸਟਰ ਵਿੱਕੀ ਜੀ ਘੁਮਾਣ,ਪਾਸਟਰ ਰੋਸ਼ਨ ਮਸੀਹ, ਸੋਨੂ ਪਲਾਜ਼ਾ, ਗਗਨ ਪਲਾਜ਼ਾ, ਜੀਵਨ ਸਿੰਘ, ਨਿਰਮਲ ਸਿੰਘ, ਵਿਲਸਨ ਕੁਮਾਰ ਇੰਸਪੈਕਟਰ, ਰਾਜੀਵ ਕੁਮਾਰ, ਇੰਦਰਆਸ ਮਸੀਹ, ਸਿਰਾ ਮਸੀਹ, ਜਤਿੰਦਰ ਕਲਿਆਣ ਜੀ, ਰਾਕੇਸ਼ ਮਸੀਹ, ਗੁਰਨਾਮ ਸਿੰਘ, ਕਰਨ, ਹੈਪੀ, ਕਾਲੀ, ਡੇਵਿਡ ਮਸੀਹ, ਆਦਿ ਵੀ ਸ਼ਾਮਿਲ ਹੋਏ
ਕੈਪਸ਼ਨ: ਰਾਕੇਸ਼ ਗਿੱਲ ਨੂੰ ਜਿਲ੍ਹਾ ਯੂਥ ਪ੍ਰਧਾਨ ਚੁਣਨ ਮੌਕੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ,ਬੱਬਾ ਗਿੱਲ ਅਤੇ ਹੋਰ
ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਰਾਕੇਸ਼ ਗਿੱਲ ਦੀ ਟੀਮ