
ਲੋਕੇਸ਼ਨ ਗੰਗਸਰ ਜੈਤੋ ਜਿਲ੍ਹਾ ਫ਼ਰੀਦਕੋਟ
ਪੱਤਰਕਾਰ ਕਮਲ ਕੁਮਾਰ ਤੰਵਰ
ਮਿਤੀ 14=02=2026 ਦਿਨ ਸ਼ਨੀਵਾਰ
ਸੜਕ ਵਿਚਕਾਰ ਪਏ ਟੋਏ ਕਾਰਣ ਮੋਟਰਸਾਇਕਲ ਸਵਾਰ ਵਿਗੜਿਆ ਸੰਤੁਲਨ ਮੋਟਰਸਾਇਕਲ ਸਵਾਰ ਦੀ ਪਤਨੀ ਹੋਈ ਗੰਭੀਰ ਜਖ਼ਮੀ________ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਬਠਿੰਡਾ ਰੋਡ ਪਿੰਡ ਚੰਦਭਾਨ ਨੇੜੇ ਐੱਸ, ਬੀ, ਆਈ, ਬੈਂਕ ਤੋਂ ਥੋੜਾ ਜਿਹਾ ਅੱਗੇ ਇੱਕੋ ਮੋਟਰਸਾਇਕਲ ਸਵਾਰ ਆਦਮੀ ਤੇ ਉਸ ਦੀ ਪਤਨੀ, ਤੇ ਬੱਚਾ, ਆਪਣੇ ਮੋਟਰਸਾਇਕਲ ਤੇ ਸਵਾਰ ਹੋਕੇ ਪਿੰਡ ਭੋਖੜਾ ਵੱਲ ਜਾ ਰਹੇ ਸਨ ਅਚਾਨਕ ਪਿੰਡ ਚੰਦਭਾਨ ਸੜਕ ਵਿਚਕਾਰ ਪਏ ਡੂੰਗੇਂ ਟੋਏ ਇਨ੍ਹਾਂ ਦਾ ਮੋਟਰਸਾਇਕਲ ਵਿੱਚ ਵੱਜਾ ਤੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਇਕਲ ਸਵਾਰ ਆਦਮੀ ਸਮੇਤ ਬੱਚਾ ਤੇ ਉਸਦੀ ਪਤਨੀ ਸੜਕ ਵਿਚਕਾਰ ਡਿੱਗ ਪਏ ਅਤੇ ਤੇ ਮੋਟਰਸਾਇਕਲ ਸਵਾਰ ਆਦਮੀ ਦੀ ਪਤਨੀ ਗੰਭੀਰ ਜਖ਼ਮੀ ਹੋ ਗਈ, ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਮੀਤ ਸਿੰਘ ਮੀਤਾ, ਗੋਰਾ ਅੋਲਖ ਕੁਲਦੀਪ ਰਾਜਪੂਤ ਸਮੇਤ ਐਬੂਲੈਂਸ ਲੈਕੇ ਪਹੁੰਚੇ ਅਤੇ ਗੰਭੀਰ ਜਖ਼ਮੀਆਂ ਨੂੰ ਚੁੱਕ ਕੇ ਗੋਨਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰ ਸਹਿਬਾਨ ਨੇ ਹਾਲਤ ਨੂੰ ਦੇਖਦਿਆਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰ ਸਹਿਬਾਨ ਨੇ ਹਾਲਤ ਨੂੰ ਜਿਆਦਾ ਗੰਭੀਰ ਦੇਖਦਿਆਂ ਏਮਜ ਰੈਫਰ ਕਰ ਦਿੱਤਾ ਗਿਆ ਪਰ ਔਰਤ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਵਾਰਸਾਂ ਵੱਲੋਂ ਬਠਿੰਡਾ ਦੇ ਕਿਸੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿਸ ਵਿੱਚ ਮੋਟਰਸਾਇਕਲ ਚਾਲਕ ਤੇ ਬੱਚਾ ਠੀਕ ਠਾਕ ਹੈ ਇਨ੍ਹਾਂ ਗੰਭੀਰ ਜਖ਼ਮੀ ਔਰਤ ਦੀ ਪਹਿਚਾਣ ਮਨਜੀਤ ਕੋਰ(25ਸਾਲ) ਪਤਨੀ ਸਮਸੇ਼ਰ ਸਿੰਘ ਪਿੰਡ ਘਣੀਆਂ ਵਜੋਂ ਹੋਈ,

