

ਰਿਪੋਰਟਰ–(ਰਮਨ ਸੰਧੂ) ਅੱਜ ਮਿਤੀ 22 ਅਪ੍ਰੈਲ 2025 ਨੂੰ ਸੰਤ ਸਤਿਗੁਰੂ ਗਿਰਧਾਰੀ ਨਾਥ ਜੀ ਮਹਾਰਾਜ ਗੱਦੀਨਸ਼ੀਨ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਪੰਜਾਬ (ਭਾਰਤ) ਅਤੇ ਸਤਿਕਾਰਯੋਗ ਦਰਸ਼ਨ ਰਤਨ ਰਾਵਣ ਜੀ ਦੀ ਸਮਾਜਿਕ ਸਾਥੀਆਂ ਦੀ ਮੌਜੂਦਗੀ ਵਿੱਚ ਕੌਮ ਦੇ ਧਾਰਮਿਕ/ਸਮਾਜਿਕ ਮੁੱਦਿਆਂ ਨੂੰ ਲੈ ਕੇ ਵਿਸੇਸ਼ ਗੱਲਬਾਤ ਹੋਈ। ਇਸ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਿੱਤੇ ਹੋਏ ਸੰਵਿਧਾਨਿਕ ਹੱਕਾਂ ਦੀ ਪ੍ਰਾਪਤੀ ਅਤੇ ਬਰਾਬਰੀ ਸੰਬੰਧੀ ਕੀ ਕਰਨ ਦੀ ਜਰੂਰਤ ਹੈ ਇਹ ਵੀ ਚਰਚਾ ਵੀ ਕੀਤੀ ਗਈ। ਇਹ ਮੁਲਾਕਾਤ ਸਮਾਜਿਕ ਜਾਗਰੂਕਤਾ ਅਤੇ ਕੌਮ ਦੀ ਏਕਤਾ ਲਈ ਇਕ ਮਜ਼ਬੂਤ ਕਦਮ ਹੈ।
*🚩🏹ਜਾਰੀ ਕਰਤਾ – ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਪੰਜਾਬ (ਭਾਰਤ)🚩🏹*