

ਲੋਕਸਭਾ ਚੁਣਾਵ ਨੂੰ ਲੈਕੇ ਪੁਲਸ ਨੇ ਪੂਰੀ ਚੌਕਸੀ ਕੀਤੀ ਹੋਈ ਹੈ ਤੇ ਮਾੜੇ ਅੰਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਵੱਡੀ ਕਾਮਯਾਬੀ ਮਿਲੀ
ਰੇਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਨੇ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ, ਡੀ.ਆਈ.ਜੀ ਸਾਹਿਬ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾ ਅਤੇ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਦੇ ਹੋਏ 02 ਹੈਰੋਇਨ ਸਮਗਲਰਾ ਨੂੰ 110 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮਿਤੀ 16,17-04-2024 ਦੀ ਦਰਮਿਆਨੀ ਰਾਤ ਨੂੰ ਰੇਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਕੱਪ ਐਟ ਮੋਰਾਲੀ ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇੜੇ ਸ਼ਿਵਾ ਇਨਕਲੇਵ ਭਬਾਤ ਰੋਡ ਜੀਰਕਪੁਰ ਮੌਜੂਦ ਸੀ ਤਾ ਇੰਚਾਰਜ ਐਸ.ਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮੰਨੀ ਪੁੱਤਰ ਲੇਟ ਸੁਖਵਿੰਦਰ ਸਿੰਘ ਵਾਸੀ ਖੋਟੇ, ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਅਤੇ ਰਵਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਥਾਣਾ ਫੇਸ-11 ਮੋਰਾਲੀ ਜੋ ਕਿ ਕਾਰ ਨੰਬਰੀ PB-04-AE-1079 ਮਾਰਕਾ ਸਵਿਫਟ-ਡਿਜਾਇਰ ਰੰਗ ਚਿੱਟਾ ਵਿਚ ਸਵਾਰ ਹੋ ਕੇ ਆਪਣੇ ਪੱਕੇ ਗਹਾਕਾ ਨੂੰ ਹੈਰੋਇਨ ਵੇਚਣ ਲਈ ਆ – ਰਹੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਦੋਨੋ ਦੋਸ਼ੀਆ ਖਿਲਾਫ ਥਾਣਾ ਜੀਰਕਪੁਰ ਵਿਖੇ 21,29/61/85 NDPS Act उविड भुर्वरभा ਦਰਜ ਰਜਿਸਟਰ ਕਰਵਾ ਕੇ ਨੇੜੇ ਸ਼ਿਵਾ ਇਨਕਲੇਵ ਭਬਾਤ ਰੋਡ ਜੀਰਕਪੁਰ ਤੇ ਮਨਪ੍ਰੀਤ ਸਿੰਘ ਉਰਫ ਮੰਨੀ ਅਤੇ ਰਵਪ੍ਰੀਤ ਸਿੰਘ ਉਕਤਾਨ ਨੂੰ ਸਮੇਤ ਕਾਰ ਨੰਬਰੀ ਉਕਤ ਦੇ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜੇ ਦੇਵੇ ਦੋਸ਼ੀ ਬਹੁਤ ਹੀ ਚੁਸਤ ਅਤੇ ਚਲਾਕ ਹਨ। ਦੋਸ਼ੀਆਨ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਦੇ ਇਸ ਹੈਰੋਇਨ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਗਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਉਹ ਇਹ ਨਸ਼ਾ ਕਿਥੋ ਲੈ ਕੇ ਆਉਦੇ ਹਨ ਅਤੇ ਅੱਗੇ
ਕਿਸ-ਕਿਸ ਨੂੰ ਵੇਚਦੇ ਹਨ।
ਐਂਟੀ ਨਾਰਕੋਟੀਕਸ ਕਮ ਆਪਰੇਸ਼ਨ ਸੈਲ ਨੇ ਕੀਤੇ ਆਰੋਪੀ ਕਾਬੂ
ਲੋਕਸਭਾ 2024 ਦੇ ਚੁਣਾਵ ਵਿਚ ਪੁਲਸ ਪੂਰੀ ਤਰ੍ਹਾਂ ਮੁਸਤੈਦ ਪੰਜਾਬ ਪੁਲਸ ਅਤੇ ਹੋਰ ਟੀਮ ਐਂਟੀ ਨਾਰਕੋਟਿਕਸ
ਆਪਰੇਸ਼ਨ ਸੈਲ ਲੋਕਸਭਾ ਚੋਣਾਂ ਵਿੱਚ ਕੋਈ ਵੀ ਗਲਤ ਕੰਮ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਪੂਰੇ ਜੇਰਾਸੋਰਾ ਤੇ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਪੁਲਸ ਨੂੰ ਬਹੁਤ ਵੱਡੀ ਮਾਤਰਾ ਵਿੱਚ ਨਸ਼ਾ ਅਤੇ ਹੋਰ ਗੈਰਕਾਨੂੰਨੀ ਸਮਾਨ ਬਰਾਮਦ ਕਰ ਰਹੀ ਹੈ ਪੁਲਸ ਨੇ ਸਾਫ ਤੌਰ ਤੇ ਕਰ ਦਿੱਤਾ ਹੈ ਕਿ ਕੋਈ ਵੀ ਵਿਅਕਤੀ ਮਾੜਾ ਕੰਮ ਕਰਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪੰਜਾਬ ਪੁਲਸ ਅਤੇ ਐਟੀ ਨਾਰਕੋਟਿਕਸ ਆਪਰੇਸ਼ਨ ਸੈਲ ਦੀਆ ਟੀਮਾਂ ਲਗਾਤਾਰ ਅਰੋਪੀਆ ਨੂੰ ਦਬੋਚ ਰਹੀ ਹੈ ਅਤੇ ਮਾੜੇ ਅਨਸਰਾਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ
ਵੱਡੀ ਮਾਤਰਾ ਵਿਚ ਨਸ਼ਾ ਅਤੇ ਅਸਲਾ ਬਰਾਮਦ ਕਰ ਚੁੱਕੀ ਹੈ ਪੁਲਸ
ਪੰਜਾਬ ਪੁਲਸ ਦੀਆ ਟੀਮਾਂ ਪਿਛਲੇ ਦਿਨਾਂ ਤੋਂ ਭਾਰੀ ਮਾਤਰਾ ਵਿੱਚ ਅਸਲਾ ਅਤੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਭਾਰੀ ਮਾਤਰਾ ਵਿੱਚ ਦਾਰੂ ਬਰਾਮਦ ਕੀਤੀ ਗਈ ਹੈ ਪੰਜਾਬ ਪੁਲਸ ਨੇ ਪਿਛਲੇ ਕੁਛ ਦਿਨਾਂ ਤੋਂ ਗੈਂਗਸਟਰ ਤੇ ਨਾਥ ਪਾਉਣ ਵਿੱਚ ਸਫਲ ਰਹੀ ਹੈ ਅਤੇ ਕ੍ਰਾਈਮ ਰੇਟ ਵੀ ਬਹੁਤ ਥੋੜਾ ਹੋ ਗਿਆ ਹੈ