A2Z सभी खबर सभी जिले की

ਡੀ ਜੀ ਪੀ ਪੰਜਾਬ ਵੱਲੋ ਹੋਲਦਾਰ ਕੁਲਵਿੰਦਰ ਸਿੰਘ ਸਨਮਾਨਿਤ

ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੋਰਵ ਯਾਦਵ ਆਈ.ਪੀ ਐਸ ਜੀ ਵੱਲੋ ਬਟਾਲਾ ਫੇਰੀ ਦੋਰਾਨ ਬਟਾਲਾ ਪੁਲਿਸ ਦੇ ਹੋਣਹਾਰ ਪੁਲਿਸ ਕਰਮਚਾਰੀ ਹੋਲਦਾਰ ਕੁਲਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾ ਬਦਲੇ ਡੀ.ਜੀ.ਪੀ ਕਾਮਨਡੇਸਨ ਡਿਸਕ ਨਾਲ ਨਾਲ ਸਨਮਾਨਿਤ ਕੀਤਾ ਗਿਆ। ਹੋਲਦਾਰ ਕੁਲਵਿੰਦਰ ਸਿੰਘ ਕਰੀਬ ਪਿਛਲੇ ਇੱਕ ਸਾਲ ਤੋ ਸ਼ੋਸਲ ਮੀਡੀਆ ਸੈੱਲ ਐਸ.ਐਸ.ਪੀ ਦਫਤਰ ਬਟਾਲਾ ਵਿੱਚ ਸੇਵਾਵਾਂ ਨਿਭਾ ਰਹੇ ਹਨ ।ਜਿਸਨੇ ਆਪਣੀ ਸ਼ੋਸਲ ਮੀਡੀਆ ਟੀਮ ਨਾਲ ਮਿੱਲ ਬਟਾਲਾ ਪੁਲਿਸ ਦੇ ਕੰਮਾ ਨੂੰ ਸ਼ੋਸਲ ਮੀਡੀਆ ਪੇਜਾਂ ਉਪਰ ਅਪਲੋਡ ਕਰਕੇ ਲੋਕਾ ਨਾਲ ਪੁਲਿਸ ਦਾ ਸਿੱਧਾ ਰਾਬਤਾ ਕਾਇਮ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ।ਪਿਛਲੇ ਸਮੇ ਵਿੱਚ ਹੋਲਦਾਰ ਕੁਲਵਿੰਦਰ ਸਿੰਘ ਨੇ ਵੱਖ ਵੱਖ ਮੁੱਦਿਆ ਤੇ ਪਬਲਿਕ ਜਾਗਰੁਕਤਾ ਵੀਡੀਉਜ ਬਣਾ ਕੇ ਬਟਾਲਾ ਪੁਲਿਸ ਦੇ ਪੇਜਾਂ ਉਪਰ ਅਪਲੋਡ ਕੀਤਾ ਹੈ ਜਿਸਦੀਆ ਵੀਡੀਉਜ ਨੂੰ ਲੋਕਾ ਵਲੋ ਬਹੁਤ ਹੀ ਪਸੰਦ ਕੀਤਾ ਗਿਆ। ਜਿਸ ਨਾਲ ਬਟਾਲਾ ਪੁਲਿਸ ਦਾ ਕੱਦ ਹੋਰ ਵੀ ਉੱਚਾ ਹੋਇਆ ਹੈ। ਇਹ ਵੀ ਦੱਸ ਦੇਈਏ ਕਿ ਹੋਲਦਾਰ ਕੁਲਵਿੰਦਰ ਸਿੰਘ ਨੂੰ ਵਧੀਆ ਡਿਉਟੀ ਤੇ ਚੰਗੀਆ ਸੇਵਾਵਾਂ ਬਦਲੇ ਪਹਿਲਾ ਵੀ ਡੀ.ਜੀਪੀ ਕਾਮਨਡੇਸਨਨ ਸਰਟਫਿਕੇਟ ਅਤੇ ਕੈਸ ਰਿਵਾਰਡਾ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

{“remix_data”:[],”remix_entry_point”:”challenges”,”source_tags”:[“local”],”origin”:”unknown”,”total_draw_time”:0,”total_draw_actions”:0,”layers_used”:0,”brushes_used”:0,”photos_added”:0,”total_editor_actions”:{},”tools_used”:{“border”:1,”transform”:2},”is_sticker”:false,”edited_since_last_sticker_save”:true,”containsFTESticker”:false}

Show More
Back to top button