
ਤਾਰੀਖ 14/8/2025 ਪਤਰਕਾਰ ਕਮਲ ਕੁਮਾਰ ਤੰਵਰ। ਗੰਭੀਰ ਜਖ਼ਮੀ ਹਾਲਤ ਵਿੱਚ ਮਿਲਿਆ ਇੱਕ ਆਦਮੀ ਬੀਤੀ ਰਾਤ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਕੋਟਕਪੂਰਾ ਰੋਡ ਤੇ ਸੜਕ ਵਿਚਕਾਰ ਇੱਕ ਆਦਮੀ ਗੰਭੀਰ ਜਖ਼ਮੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ ਸੂਚਨਾ ਮਿਲਦਿਆਂ ਹੀ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਮੀਤ ਸਿੰਘ ਮੀਤਾ, ਗੋਰਾ ਅੋਲਖ, ਹੈਪੀ ਸਰਮਾਂ ਆਕੁੰਰ ਦਿਓਰਾ, ਘਟਨਾ ਵਾਲੀ ਥਾਂ ਉੱਤੇ ਸਮੇਤ ਐਬੂਲੈਂਸ ਲੈਕੇ ਪਹੁੰਚੇ ਅਤੇ ਅਤੇ ਗੰਭੀਰ ਜਖ਼ਮੀ ਆਦਮੀ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਡਾਕਟਰ ਨਾ ਹੋਣ ਕਾਰਣ ਸਟਾਫ਼ ਨਰਸ ਰਮਨਦੀਪ ਜੈਤੋ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਕੋਟਕਪੂਰਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਰੈਫਰ ਕਰ ਦਿੱਤਾ ਗਿਆ ਜਦੋਂ ਇਸ ਗੰਭੀਰ ਜਖ਼ਮੀ ਨੂੰ ਕੋਟਕਪੂਰਾ ਰੋਡ ਜੈਤੋ ਰੋਡ ਇਲਾਜ਼ ਉਪਚਾਰ ਲੈਣ ਵਾਸਤੇ ਤਾਂ ਲੋਕਾਂ ਦੀ ਕਾਫ਼ੀ ਸੀ ਉਨ੍ਹਾਂ ਦੇ ਦੱਸਣ ਮੁਤਾਬਕ ਇੱਕ ਆਦਮੀ ਪੈਦਲ ਜਾ ਰਿਹਾ ਇਸ ਨੂੰ ਕੋਈ ਅਣਪਛਾਤਾ ਵਹੀਕਲ ਫ਼ੇਟ ਮਾਰ ਕੇ ਸੁੱਟ ਗਿਆ ਇਸ ਗੰਭੀਰ ਜਖ਼ਮੀ ਆਦਮੀ ਦੀ ਪਹਿਚਾਣ ਮਨਜਿੰਦਰ ਸਿੰਘ (42ਸਾਲ) ਸਪੁੱਤਰ ਦਰਸ਼ਨ ਸਿੰਘ ਵਾਸੀ ਕੋਠੇ ਕੇਹਰ ਸਿੰਘ ਰੋਡ ਬਾਬਾ ਜੀਵਨ ਸਿੰਘ ਨਗਰ ਬਾਬਾ ਸਿੰਮੀ ਮਹੰਂਤ ਵਾਲੀ ਗਲੀ ਜੈਤੋ ਵਜੋਂ ਹੋਈ, 24ਘੰਟੇ ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਚੜੵਦੀ ਕਲੵਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ