
ਬਟਾਲਾ 05 ਜੁਲਾਈ ( ਰਾਕੇਸ਼ ਗਿੱਲ ) – ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਤੁੱਲੀ ਵੱਲੋ ਸਮੂੰਹ ਪੰਜਾਬ ਮੈਂਬਰੀ ਕਮੇਟੀ ਦੀ ਹਾਜ਼ਰੀ ਵਿੱਚ ਸੰਨੀ ਸ਼ੇਰਗਿਲ ਜੈਂਤੀਪੁਰ ਦੇ ਸੇਵਾ ਭਾਵ, ਨਿੱਘੇ ਅਤੇ ਸੰਵੇਦਨਸ਼ੀਲ ਵਿਹਾਰ ਨਾਲ ਅਨਾਜ਼ ਮੰਡੀ ਵਿੱਚ ਮਜ਼ਦੂਰ ਸਾਥੀਆਂ ਦੇ ਹੱਕ ਵਿੱਚ ਹਮੇਸ਼ਾਂ ਹੀ ਸਹਾਇਤਾ ਲਈ ਤੱਤਪਰ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਨਿਭਾਉਣ ਵਾਲੇ ਸ਼ਾਂਤ ਪ੍ਰਕਿਰਿਤੀ ਅਤੇ ਸੰਤੁਲਿਤ ਵਿਹਾਰ ਨੂੰ ਦੇਖਦੇ ਹੋਏ ਅੱਜ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਅਤੇ ਨਾਲ ਹੀ ਜ਼ਿਲਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਤੁੱਲੀ ਵੱਲੋ ਸੋਂਪੀ ਗਈ ਜ਼ਿੰਮੇਵਾਰੀ ਨੂੰ ਸੰਨੀ ਸ਼ੇਰਗਿਲ ਜੈਂਤੀਪੁਰ ਨੇ ਬਾਖੂਬੀ ਨਿਭਾਉਣ ਦਾ ਵਾਅਦਾ ਕਰਦੇ ਹੋਏ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਕੇਸ਼ ਕੁਮਾਰ ਤੁੱਲੀ ਅਤੇ ਸਮੂੰਹ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੋਕੇ ਜਰਨਲ ਸੈਕਟਰੀ ਕਰਨੈਲ ਸਿੰਘ, ਚੇਅਰਮੈਨ ਦਰਸ਼ਨ ਲਾਲ ਖੰਨਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਰਾਏਕੋਟ, ਸੈਕਟਰੀ ਗੁਰਮੀਤ ਚੰਦ, ਵਾਇਸ ਪ੍ਰਧਾਨ ਪ੍ਰਕਾਸ਼ ਚੰਦ, ਚੇਅਰਮੈਨ ਪ੍ਰਕਾਸ਼ ਚੰਦ, ਖਜਾਨਚੀ ਫਕੀਰ ਚੰਦ, ਸਾਬਾ ਮਸੀਹ ਮੈਂਬਰ, ਪੀਟਰ ਮਸੀਹ, ਬਿੱਲਾ ਸ਼ੇਖੂਪੁਰ ਆਦਿ ਹਾਜਰ ਸਨ ।