A2Z सभी खबर सभी जिले कीकृषिटेक्नोलॉजीप्रयागराज

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਟ੍ਰੇਨ ਦੀ ਰਵਾਨਗੀ

ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਦੀ ਹਰੀ ਝੰਡੀ ਦਿਖਾਈ

ਰਮਨ ਸੰਧੂ ਫਿਰੋਜ਼ਪੁਰ:-

ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਟਰੇਨ ਦੀ ਰਵਾਨਗੀ ਸਮੇਂ 🙏
ਸਿੱਖ ਸੰਗਤਾਂ ਲਈ ਹਜੂਰ ਸਾਹਿਬ ਲਈ ਟ੍ਰੇਨ ਸ਼ੁਰੂ ਕਰਨਾ ਪ੍ਰਧਾਨ ਮੰਤਰੀ ਦਾ ਤੋਹਫ਼ਾ-
ਸਿਮਾਵਰਤੀ ਜ਼ਿਲ੍ਹੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਜਦੋਂ ਫਿਰੋਜ਼ਪੁਰ ਤੋਂ ਨਾਂਦੇੜ ਹਜੂਰ ਸਾਹਿਬ ਲਈ ਟ੍ਰੇਨ ਰਵਾਨਾ ਹੋਈ, ਛਾਵਣੀ ਰੇਲਵੇ ਸਟੇਸ਼ਨ ‘ਤੇ ਟ੍ਰੇਨ ਚਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ, ਜਿਸ ਵਿੱਚ ਬਾਬਾ ਕੁਲਦੀਪ ਸਿੰਘ ਜੀ ਚਰਨ ਸਾਹਿਬ ਵਾਲੇ, ਦਲ ਪੰਥ ਦੇ ਮੁੱਖ ਜਥੇਦਾਰ ਬਾਬਾ ਦੀਪ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ ਭਾਵਾਲ ਵਾਲੇ, ਜਥੇਦਾਰ ਬਾਬਾ ਸਤਨਾਮ ਸਿੰਘ ਜੀ ਹਜੂਰ ਸਾਹਿਬ, ਐਸ.ਜੀ.ਪੀ.ਸੀ. ਮੈਂਬਰ ਸਤਪਾਲ ਸਿੰਘ ਜੀ ਤਲਵੰਡੀ, ਐਸ.ਜੀ.ਪੀ.ਸੀ. ਮੈਂਬਰ ਦਰਸ਼ਨ ਸਿੰਘ ਜੀ ਸ਼ੇਰਖਾਂ, ਬਾਬਾ ਗੁਰਮੇਲ ਸਿੰਘ ਜੀ ਜਾਮਨੀ ਸਾਹਿਬ ਕਾਰ ਸੇਵਾ, ਸੰਤ ਬਾਬਾ ਸੁੱਚਾ ਸਿੰਘ ਜੀ ਨਾਨਕਸਰ ਖ਼ਾਸ ਤੌਰ ‘ਤੇ ਹਾਜ਼ਰ ਸਨ। ਏਥੇ ਆਏ ਹੋਏ ਸਾਰੇ ਸਿੰਘ ਸਾਹਿਬਾਨ ਨੂੰ ਸੀਰੋਪਾ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਐਸ.ਜੀ.ਪੀ.ਸੀ. ਵੱਲੋਂ ਸੰਗਤਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਟ੍ਰੇਨ ਚਾਲਕ ਦੇ ਨਾਲ-ਨਾਲ ਹੋਰ ਸਟਾਫ ਮੈਂਬਰਾਂ ਦਾ ਵੀ ਸਨਮਾਨ ਕੀਤਾ।
ਫਿਰੋਜ਼ਪੁਰ-ਨਾਂਦੇੜ ਐਕਸਪ੍ਰੈਸ ਗੱਡੀ ਨੰਬਰ 14622 ਹਰ ਹਫ਼ਤੇ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਤੋਂ ਦੁਪਹਿਰ 1:25 ਵਜੇ ਰਵਾਨਾ ਹੋਏਗੀ, ਜੋ ਕਿ ਨਾਂਦੇੜ ਵਿੱਚ ਐਤਵਾਰ ਨੂੰ ਸਵੇਰੇ 3:30 ਵਜੇ ਪਹੁੰਚੇਗੀ। ਹਜੂਰ ਸਾਹਿਬ-ਨਾਂਦੇੜ ਐਕਸਪ੍ਰੈਸ ਵਿੱਚ ਕੁੱਲ 19 ਕੋਚ ਹੋਣਗੇ, ਜਿਨ੍ਹਾਂ ਵਿੱਚ 1 ਜਨਰੇਟਰ ਕਾਰ, 1 ਲੈਗੇਜ਼ ਵਾਲ, 7 ਸਲੀਪਰ ਕੋਚ, 4 ਜਨਰਲ ਕੋਚ, 4 ਥਰਡ ਏਸੀ ਕੋਚ, ਥਰਡ ਏਸੀ ਇਕਨਾਮਿਕ ਕੋਚ ਅਤੇ 2 ਸੈਕੰਡ ਏਸੀ ਕੋਚ ਦੀ ਸੁਵਿਧਾ ਰਹੇਗੀ। ਇਸ ਟ੍ਰੇਨ ਦੇ ਚਲਣ ਨਾਲ ਸਿੱਖ ਸੰਗਤਾਂ ਦੇ ਨਾਲ-ਨਾਲ ਸ਼ਿਰਡੀ ਸਾਈ ਬਾਬਾ ਅਤੇ ਸ਼ਨੀ ਸ਼੍ਰਿੰਗਣਾਪੁਰ ਜਾਣ ਵਾਲੀ ਸੰਗਤਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਫਿਰੋਜ਼ਪੁਰ ਲਈ ਤੋਹਫ਼ਾ ਹੈ ਅਤੇ ਹਮੇਸ਼ਾ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਭਲੇ ਲਈ ਕਦਮ ਚੁੱਕੇ ਹਨ।
ਇੱਥੇ ਦੇ ਲੋਕਾਂ ਨੂੰ ਸਾਹਮਣੇ ਆ ਰਹੀਆਂ ਸਮੱਸਿਆਵਾਂ ਨੂੰ ਉਨ੍ਹਾਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਸਾਹਮਣੇ ਉਠਾਇਆ ਸੀ ਅਤੇ ਰੇਲ ਮੰਤਰਾਲੇ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਦਿਆਂ ਫਿਰੋਜ਼ਪੁਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਿਮਾਵਰਤੀ ਜ਼ਿਲ੍ਹਾ ਫਿਰੋਜ਼ਪੁਰ ਵੱਲ ਪੂਰਾ ਧਿਆਨ ਹੈ ਅਤੇ ਇੱਥੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Back to top button
error: Content is protected !!