
ਥਾਣਾ ਸਲੇਮਟਾਬਰੀ ਅਧੀਨ ਆਉਂਦੇ ਇਲਾਕੇ ਗੁਰਨਾਮ ਨਗਰ ‘ਚ ਚੋਰਾਂ ਵੱਲੋਂ ਮੋਬਾਈਲ ਟਾਵਰਾਂ ‘ਚੋਂ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ‘ਚ ਰਿਲਾਇੰਸ ਜੀਓ ਕੰਪਨੀ ਦੇ ਮੈਨੇਜਰ ਕਮਲਦੀਪ ਸਿੰਘ ਨੇ ਦੱਸਿਆ ਕਿ ਕੰਪਨੀ ਦਾ ਇਕ ਟਾਵਰ ਗੁਰਨਾਮ ਨਗਰ ‘ਚ ਲੱਗਾ ਹੈ। ਚੋਰਾਂ ਵੱਲੋਂ ਉਸ ‘ਚੋਂ ਰਸੀਵਰ ਤੇ ਰੈਮ ਚੋਰੀ ਕਰ ਲਿਆ। ਇਸੇ ਤਰ੍ਹਾਂ ਇਕ ਹੋਰ ਟਾਵਰ, ਜੋ ਸਲੇਮਟਾਬਰੀ ‘ਚ ਲੱਗਾ ਹੋਇਆ ਹੈ, ਉਸ ਵਿਚੋਂ ਚੋਰ ਰਸੀਵਰ, ਪ੍ਰੋਸੈਸਰ, ਪਾਵਰ ਅਤੇ ਸਿਗਨਲ ਕੇਬਲ ਚੋਰੀ ਕਰ ਕੇ ਲੈ ਗਏ। ਤਫਤੀਸ਼ੀ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਮੁਦਈ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀਸੀ ਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ।