
ਮਲੋਟ, 1 ਅਪ੍ਰੈਲ : ਸੀ.ਐਚ.ਸੀ ਆਲਮਵਾਲਾ ਵਿੱਚ ਲਗਭਗ 30 ਸਾਲ ਬਤੌਰ ਫਾਰਮੇਸੀ ਅਫਸਰ ਡਿਊਟੀ ਨਿਭਾਉਣ ਅਤੇ ਸਿਵਲ ਹਸਪਤਾਲ ਗਿਦੜਬਾਹਾ ਵਿਖੇ ਬਤੌਰ ਸੀਨੀਅਰ ਫਾਰਮੇਸੀ ਅਫਸਰ ਡਿਊਟੀ ਨਿਭਾਅ ਰਹੇ ਸ੍ਰੀ ਰਾਕੇਸ਼ ਗਿਰਧਰ ਨੂੰ 36 ਸਾਲ ਬੇਦਾਗ ਨੌਕਰੀ ਕਰਕੇ 31 ਮਾਰਚ ਨੂੰ ਸੇਵਾ ਮੁਕਤ ਹੋ ਗਏ । ਉਹਨਾਂ ਦੀ ਸੇਵਾ ਮੁਕਤੀ ਮੌਕੇ ਸੀ.ਐਚ.ਸੀ. ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਵਨ ਕੁਮਾਰ ਮਿੱਤਲ ਦੀ ਅਗਵਾਈ ਵਿਚ ਸਮੂਹ ਸਟਾਫ ਸੀ.ਐਚ.ਸੀ ਆਲਮਵਾਲਾ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡਾ.ਸਿੰਪਲ ਕੁਮਾਰ ਮੈਡੀਕਲ ਅਫਸਰ ਨੇ ਕਿਹਾ ਕਿ ਸ੍ਰੀ ਰਾਕੇਸ਼ ਗਿਰਧਰ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਤਰਸੇਮ ਕੁਮਾਰ ਵੱਲੋਂ ਆਏ ਹੋਏ ਸਟਾਫ ਤੇ ਰਿਸ਼ਤੇਦਾਰਾਂ ਨੂੰ ਜੀ ਆਇਆ ਕਿਹਾ ਗਿਆ। ਗੁਰਵੰਤ ਕੌਰ ਤੇ ਰਾਜਵੰਤ ਕੌਰ ਵੱਲੋਂ ਸ੍ਰੀ ਗਿਰਧਰ ਦੇ ਨਿਮਰ ਸਭਾਅ ਬਾਰੇ ਦੱਸਿਆ ਗਿਆ। ਗੁਰਵਿੰਦਰ ਸਿੰਘ ਬਰਾੜ ਵੱਲੋਂ ਵੀ ਸ੍ਰੀ ਰਾਕੇਸ਼ ਗਿਰਧਰ ਨਾਲ ਡਿਊਟੀ ਦੌਰਾਨ
ਕੀਤੇ ਤਜਰਬਿਆਂ ਨੂੰ ਸਾਂਝਾ ਕੀਤਾ ਗਿਆ। ਜਸਵਿੰਦਰ ਸਿੰਘ ਵੱਲੋਂ ਗੀਤ ਪੇਸ਼ ਕਰਕੇ ਆਪਣੀ ਹਾਜਰੀ ਲਗਵਾਈ ਗਈ। ਹਰਮਿੰਦਰ ਸਿੰਘ ਵੱਲੋਂ ਸਨਮਾਨ ਪੱਤਰ ਪੜਿਆ ਗਿਆ। ਡਾ.ਇਕਬਾਲ ਸਿੰਘ ਤੇ ਡਾ.ਅਰਪਣ ਸਿੰਘ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਸ੍ਰੀ ਰਾਕੇਸ਼ ਗਿਰਧਰ ਜੀ ਦੀ ਜੀਵਨ ਸ਼ੈਲੀ ਤੇ ਸੁਭਾਅ ਬਾਰੇ ਦੱਸਿਆ ਗਿਆ। ਅਖੀਰ ਵਿੱਚ ਰਾਕੇਸ਼ ਗਿਰਧਰ ਜੀ ਨੇ ਆਪਣੇ ਤਜਰਬੇ ਸਾਂਝੇ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਖਜੀਤ ਸਿੰਘ
ਆਲਮਵਾਲਾ ਵੱਲੋਂ ਬਖੂਬੀ ਨਿਭਾਈ ਗਈ। ਇਸ ਮੌਕੇ ਡਾ..ਸੁਨੀਲ ਬਾਂਸਲ ਐਸ.ਐਮ.ਓ. ਮਲੋਟ, ਸੁਖਮਨਦੀਪ ਕੌਰ, ਗੁਰਿੰਦਰ ਕੌਰ,ਬੇਅੰਤ ਸਿੰਘ, ਪਰਮਪਾਲ ਸਿੰਘ, ਪ੍ਰਦੀਪ ਚਾਵਲਾ, ਮਨਦੀਪ ਸਿੰਘ, ਸਰਬਜੀਤ ਕੌਰ, ਭਗਵੰਤ ਕੌਰ, ਧਰਮਿੰਦਰਜੀਤ ਕੌਰ, ਨਿਰਮਲਜੀਤ ਕੌਰ, ਜਸਪ੍ਰੀਤ ਕੌਰ, ਸੁਖਪ੍ਰੀਤ ਕੌਰ, ਗੌਰਵ ਕੁਮਾਰ, ਜਸਵਿੰਦਰ ਸਿੰਘ, ਪ੍ਰਭਜੋਤ ਕੌਰ, ਬਲਜੀਤ ਕੌਰ, ਰਵਿੰਦਰ ਕੌਰ, ਸੰਨਦੀਪ ਸਿੰਘ, ਅਕਸ਼ੈ ਮਿੱਡਾ, ਜੁਗਰਾਜ ਸਿੰਘ, ਪੂਨਮ ਰਾਣੀ, ਬਲਜਿੰਦਰਪਾਲ ਕੌਰ, ਰਾਜਵੰਤ ਕੌਰ, ਰਾਜਵੀਰ ਕੌਰ, ਮਨਪ੍ਰੀਤ ਕੌਰ, ਸਿੰਘ, ਰੋਹਿਤ ਕੁਮਾਰ, ਰਾਕੇਸ਼, ਬਿੱਟੂ ਸਿੰਘ, ਕੁਲਦੀਪ ਸਿੰਘ, ਜਸਵੀਰ ਕੌਰ, ਨਸੀਬ ਕੌਰ, ਮਨਜੀਤ ਕੌਰ ਤੋ ਇਲਾਵਾ ਸਮੂਹ ਸਟਾਫ ਸੀ.ਐਚ ਸੀ ਆਲਮਵਾਲਾ ਸਮੇਤ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਕਰਮਚਾਰੀ, ਪਰਿਵਾਰਕ ਰਿਸ਼ਤੇਦਾਰ ਹਾਜਰ ਸਨ। ਬਲਾਕਾਂ ਤੋ ਮੈਂਬਰ ਤੇ