
ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ
ਖਰੜ, 22 ਮਾਰਚ
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂਆਂ ਨੇ ਵਿਊਂਤਬੰਦੀ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਟੇਟ ਮੇਂਬਰ ਸ਼੍ਰੀ ਨਰਿੰਦਰ ਕੁਮਾਰ ਰਾਣਾ ਜੀ ਦੀ ਅਗਵਾਈ ਹੇਠ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਸਰਦਾਰ ਲਾਲਪੁਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਸਾਨੂੰ 400 ਪਾਰ ਦਾ ਸੰਕਲਪ ਦਿੱਤਾ ਹੈ ਜਿਸ ਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਅਣਥੱਕ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਦੀਆਂ ਸੈਂਕੜੇ ਕਲਿਆਣਕਾਰੀ ਸਕੀਮਾਂ ਨਾਲ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਖਾਸ ਕਰਕੇ ਪੇਂਡੂ ਵਰਗ ਨੂੰ ਲਾਭ ਹੋਇਆ ਹੈ, ਜਿਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਜੀ ਦੀ ਦੂਰ ਅੰਦੇਸ਼ੀ ਸੋਚ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਲਾਲਪੁਰਾ ਨੇ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ਤੱਕ ਪਹੁੰਚ ਕੀਤੀ ਜਾਵੇ ਅਤੇ ਹਰੇਕ ਵਰਕਰ ਨੂੰ ਨਾਲ ਲੈ ਕੇ ਤੁਰਿਆ ਜਾਵੇ। ਉਨ੍ਹਾਂ ਕਿਹਾ ਕਿ ਸਥਾਨਕ ਆਗੂਆਂ ਤੋਂ ਖਰੜ ਹਲਕੇ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ੍ਰੀ ਨਰਿੰਦਰ ਰਾਣਾ ਨੇ ਸ. ਲਾਲਪੁਰਾ ਨੂੰ ਸਥਾਨਕ ਲੋਕ ਸਮੱਸਿਆਵਾਂ ਅਤੇ ਹੋਰ ਗੰਭੀਰ ਮੁੱਦਿਆਂ ਸੰਬੰਧੀ ਜਾਣੂ ਕਰਵਾਇਆ। ਸ੍ਰੀ ਰਾਣਾ ਨੇ ਕਿਹਾ ਕਿ ਸਮੁੱਚੀ ਟੀਮ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਝੰਡਾ ਬੁਲੰਦ ਕਰਨ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿਚੋਂ ਭਾਜਪਾ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਰਮਨ ਜਿੰਦਲ ਰੋਪੜ ਵਾਲੇ, ਨਰਿੰਦਰ ਸਿੰਘ ਰਾਣਾ ਪ੍ਰਭਾਰੀ ਹਲਕਾ ਸ੍ਰੀ ਚਮਕੌਰ ਸਾਹਿਬ, ਪਵਨ ਕੁਮਾਰ ਮਨੋਚਾ ਜਿਲ੍ਹਾ ਉਪ-ਪ੍ਰਧਾਨ, ਮੈਡਮ ਪ੍ਰਵੇਸ਼ ਸ਼ਰਮਾ ਜਿਲ੍ਹਾ ਸਕੱਤਰ, ਸੁਭਾਸ਼ ਅਗਰਵਾਲ ਮੰਡਲ ਪ੍ਰਧਾਨ ਖਰੜ 2, ਡਾਕਟਰ ਸੁਖਬੀਰ ਰਾਣਾ ਮੰਡਲ ਪ੍ਰਧਾਨ ਖਰੜ 3,ਮੰਡਲ ਜਨਰਲ ਸਕੱਤਰ ਐਡਵੋਕੇਟ ਦਵਿੰਦਰ ਗੁਪਤਾ, ਮੰਡਲ ਜਨਰਲ ਸਕੱਤਰ ਰਾਮ ਗੋਪਾਲ, ਮੰਡਲ ਜਨਰਲ ਸਕੱਤਰ ਕੁਸ਼ ਰਾਜਪੁਤ, ਉਪ ਪ੍ਰਧਾਨ ਸ੍ਰੀ ਨਿਵਾਸ, ਐਡਵੋਕੇਟ ਸੁਭਾਸ਼ ਭੋਲਾ, ਰਾਜੇਸ਼ ਨਾਗੀ, ਕ੍ਰਿਸ਼ਨ ਗੋਪਾਲ, ਸਾਹਿਲ ਡੱਬ, ਰਾਜੇਸ਼ ਰਾਣਾ, ਸ਼ੈਟੀ ਰਾਣਾ ਆਦਿ ਮੌਜੂਦ ਸਨ।