मुख्य समाचार पर जाएँ
LIVE NEWSROOM
BREAKING
चोरी के पार्ट्स और तांबे के तार के साथ कबाड़ी गिरफ्तार, मॉडिफाइड रिक्शा भी बरामदਕਰਵਾ ਚੌਥ ’ਤੇ ਨਿਸ਼ਕਾਮ ਸੇਵਾ ਦੀ ਮਿਸਾਲ ਬਣੇ ਸੰਜੀਵ ਮੱਲਣ, ਲੋੜਵੰਦ ਸੁਹਾਗਣਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਅੱਜ ਵੀ ਯਾਦ ਬਟਾਲਾ (ਸੁਭਾਸ਼ ਸਹਿਗਲ) — ਤਿਉਹਾਰਾਂ ਦੀ ਅਸਲ ਖ਼ੁਸ਼ੀ ਉਦੋਂ ਹੋਰ ਵੀ ਵਧ ਜਾहमीरपुर :जनसुनवाई में डीएम ने सुनीं फरियादियों की समस्याएं, अधिकारियों को दिए त्वरित निस्तारण के निर्देशहमीरपुर :PET परीक्षा केंद्र का डीएम ने किया औचक निरीक्षण, व्यवस्थाओं का लिया जायजाहमीरपुर :करवा चौथ की खुशियां मातम में बदलीं, छत से गिरकर महिला की मौतदिवाली पर किसानों के लिए बड़ा तोहफा! आज जारी होगी पीएम किसान योजना की 24वीं किस्त; 9.34 करोड़ किसानों को मिलेगा लाभ।राजेश कुमार जेके लैक्शन सुंदरबनी दीपावली से पहले सुंदरबनी में खाद्य सुरक्षा विभाग की कार्रवाई, फूड सेफ्टी ऑफिसर जावेद इकबाल चौधरी ने टीम सहित दुकानों का किया औचक निरीक्षण सुंद🌧️ बारिश से किसानों को मिली राहत, रबी फसलों की बुवाई के लिए मौसम अनुकूलजिला स्तरीय युवा उत्सव में युवाओं ने दिखाई प्रतिभा, विजेताओं को मिला सम्मानबिना खाद्य पंजीयन संचालित सुपरमार्केट बंद, खाद्य प्रतिष्ठानों से लिए 9 नमूने,अस्वच्छता मिलने पर सुधार सूचना नोटिस जारीचोरी के पार्ट्स और तांबे के तार के साथ कबाड़ी गिरफ्तार, मॉडिफाइड रिक्शा भी बरामदਕਰਵਾ ਚੌਥ ’ਤੇ ਨਿਸ਼ਕਾਮ ਸੇਵਾ ਦੀ ਮਿਸਾਲ ਬਣੇ ਸੰਜੀਵ ਮੱਲਣ, ਲੋੜਵੰਦ ਸੁਹਾਗਣਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਅੱਜ ਵੀ ਯਾਦ ਬਟਾਲਾ (ਸੁਭਾਸ਼ ਸਹਿਗਲ) — ਤਿਉਹਾਰਾਂ ਦੀ ਅਸਲ ਖ਼ੁਸ਼ੀ ਉਦੋਂ ਹੋਰ ਵੀ ਵਧ ਜਾहमीरपुर :जनसुनवाई में डीएम ने सुनीं फरियादियों की समस्याएं, अधिकारियों को दिए त्वरित निस्तारण के निर्देशहमीरपुर :PET परीक्षा केंद्र का डीएम ने किया औचक निरीक्षण, व्यवस्थाओं का लिया जायजाहमीरपुर :करवा चौथ की खुशियां मातम में बदलीं, छत से गिरकर महिला की मौतदिवाली पर किसानों के लिए बड़ा तोहफा! आज जारी होगी पीएम किसान योजना की 24वीं किस्त; 9.34 करोड़ किसानों को मिलेगा लाभ।राजेश कुमार जेके लैक्शन सुंदरबनी दीपावली से पहले सुंदरबनी में खाद्य सुरक्षा विभाग की कार्रवाई, फूड सेफ्टी ऑफिसर जावेद इकबाल चौधरी ने टीम सहित दुकानों का किया औचक निरीक्षण सुंद🌧️ बारिश से किसानों को मिली राहत, रबी फसलों की बुवाई के लिए मौसम अनुकूलजिला स्तरीय युवा उत्सव में युवाओं ने दिखाई प्रतिभा, विजेताओं को मिला सम्मानबिना खाद्य पंजीयन संचालित सुपरमार्केट बंद, खाद्य प्रतिष्ठानों से लिए 9 नमूने,अस्वच्छता मिलने पर सुधार सूचना नोटिस जारी
Gurdaspurधार्मिकपंजाब

ਕਰਵਾ ਚੌਥ ’ਤੇ ਨਿਸ਼ਕਾਮ ਸੇਵਾ ਦੀ ਮਿਸਾਲ ਬਣੇ ਸੰਜੀਵ ਮੱਲਣ, ਲੋੜਵੰਦ ਸੁਹਾਗਣਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਅੱਜ ਵੀ ਯਾਦ ਬਟਾਲਾ (ਸੁਭਾਸ਼ ਸਹਿਗਲ) — ਤਿਉਹਾਰਾਂ ਦੀ ਅਸਲ ਖ਼ੁਸ਼ੀ ਉਦੋਂ ਹੋਰ ਵੀ ਵਧ ਜਾ

ਫਿਰੌਤੀ ਕਾਲਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਬਟਾਲਾ ਵਾਸੀਆਂ ਦੀ ਵਧਾਈ ਚਿੰਤਾ, ਸ਼ਹਿਰ ਦੀ ਅਮਨ-ਸ਼ਾਂਤੀ ਲਈ ਬੋਹੜੀ ਮੰਦਰ ਵਿਖੇ ਹਵਨ ਯੱਗ ਬਟਾਲਾ, 30 ਅਕਤੂਬਰ ( ਸੁਭਾਸ਼ ਸਹਿਗਲ) — ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ…

ਕਰਵਾ ਚੌਥ ’ਤੇ ਨਿਸ਼ਕਾਮ ਸੇਵਾ ਦੀ ਮਿਸਾਲ ਬਣੇ ਸੰਜੀਵ ਮੱਲਣ, ਲੋੜਵੰਦ ਸੁਹਾਗਣਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਅੱਜ ਵੀ ਯਾਦ ਬਟਾਲਾ (ਸੁਭਾਸ਼ ਸਹਿਗਲ) — ਤਿਉਹਾਰਾਂ ਦੀ ਅਸਲ ਖ਼ੁਸ਼ੀ ਉਦੋਂ ਹੋਰ ਵੀ ਵਧ ਜਾ
WhatsApp Facebook

ਫਿਰੌਤੀ ਕਾਲਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਬਟਾਲਾ ਵਾਸੀਆਂ ਦੀ ਵਧਾਈ ਚਿੰਤਾ, ਸ਼ਹਿਰ ਦੀ ਅਮਨ-ਸ਼ਾਂਤੀ ਲਈ ਬੋਹੜੀ ਮੰਦਰ ਵਿਖੇ ਹਵਨ ਯੱਗ

ਬਟਾਲਾ, 30 ਅਕਤੂਬਰ ( ਸੁਭਾਸ਼ ਸਹਿਗਲ) — ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਫਿਰੌਤੀ ਕਾਲਾਂ, ਗੋਲੀਬਾਰੀ ਅਤੇ ਹੋਰ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਅਤੇ ਵਪਾਰੀਆਂ ਵਿੱਚ ਵਧ ਰਹੀ ਚਿੰਤਾ ਦੇ ਮੱਦੇਨਜ਼ਰ ਬਟਾਲਾ ਦੀ ਸੁੱਖ-ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਅੱਜ ਬੋਹੜੀ ਮੰਦਰ ਵਿਖੇ ਵਿਸ਼ੇਸ਼ ਹਵਨ ਯੱਗ ਕਰਵਾਇਆ ਗਿਆ। ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਪੰਜਾਬ ਰਾਜਾ ਵਾਲੀਆ ਦੀ ਅਗਵਾਈ ਹੇਠ ਹੋਏ ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਹਵਨ ਯੱਗ ਵਿੱਚ ਆਹੂਤੀਆਂ ਪਾ ਕੇ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਰਦਾਸ ਕੀਤੀ।

ਇਸ ਮੌਕੇ ਰਾਜਾ ਵਾਲੀਆ ਨੇ ਕਿਹਾ ਕਿ ਫਿਰੌਤੀ ਕਾਲਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਆਮ ਲੋਕਾਂ, ਖ਼ਾਸ ਕਰਕੇ ਵਪਾਰੀ ਵਰਗ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਪਰਾਧਿਕ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਦੀ ਪਛਾਣ ਹਮੇਸ਼ਾ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਰਹੀ ਹੈ, ਜਿਸ ਨੂੰ ਕਾਇਮ ਰੱਖਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਅਤੇ ਸ਼ਹਿਰੀ ਪ੍ਰਧਾਨ ਅਮਨਬੀਰ ਸਿੰਘ ਗੋਰਾਇਆ ਨੇ ਕਿਹਾ ਕਿ ਫਿਰੌਤੀ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਵੀ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਕਿਸੇ ਇੱਕ ਸਿਆਸੀ ਪਾਰਟੀ ਦਾ ਮੁੱਦਾ ਨਹੀਂ, ਸਗੋਂ ਸਮੂਹ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉੱਥੇ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਅਤੇ ਸਿਟੀ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਮੁੱਖ ਫਰਜ਼ ਹੈ। ਉਨ੍ਹਾਂ ਸਾਰੀਆਂ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਬਿਹਤਰੀ ਲਈ ਇਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਧੀਰਜ ਕੁੰਦਰਾ, ਮਹੰਤ ਅਮਿਤ ਸ਼ਾਹ, ਗਗਨ ਪਲਾਜ਼ਾ, ਅਸ਼ਵਨੀ ਮਲਹੋਤਰਾ, ਪੰਡਿਤ ਕਮਲ ਸ਼ਰਮਾ, ਅਜੇ ਰਿਸ਼ੀ ਰਿੰਕੂ, ਆਨੰਦ ਸਰੂਪ, ਰਾਜਾ ਗੁਰਬਖਸ਼ ਸਿੰਘ, ਆਸ਼ੀਸ਼ ਕੁਮਾਰ, ਮੁਕੇਸ਼ ਕੁਮਾਰ, ਓਮ ਪ੍ਰਕਾਸ਼ ਸ਼ਰਮਾ, ਰਾਜੀਵ ਮਹਾਜਨ, ਰਮੇਸ਼ ਨਈਅਰ, ਵਿਸ਼ਾਲ ਸ਼ਰਮਾ, ਗੀਤਾ ਸ਼ਰਮਾ, ਰੇਖਾ ਚੀਮਾ, ਤੀਰਥ ਰਾਮ ਸਨੀ, ਵਰਿੰਦਰ ਪਾਲ ਸਿੰਘ, ਆਸ਼ੂ ਮਹਾਜਨ, ਪੁਨੀਤ ਮਹਾਜਨ, ਸੰਜੀਵ ਕੁਮਾਰ, ਪ੍ਰਮੋਦ ਕੁਮਾਰ, ਜਤਿੰਦਰ ਉੱਪਲ, ਵਿਜੇ ਕੁਮਾਰ, ਨਵੀਨ ਕੁਮਾਰ, ਰਾਹੁਲ, ਅਜੇ ਕੁਮਾਰ, ਸੰਦੀਪ ਭੱਟੀ ਅਤੇ ਰਾਜਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।

ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਬਟਾਲਾ ਵਿੱਚ ਅਮਨ-ਸ਼ਾਂਤੀ, ਸੁਰੱਖਿਆ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੰਕਲਪ ਦੁਹਰਾਉਂਦਿਆਂ ਉਮੀਦ ਜਤਾਈ ਕਿ ਪ੍ਰਸ਼ਾਸਨ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇਗਾ।