
ਮਾਲੇਰਕੋਟਲਾ 12 ਅਪ੍ਰੈਲ (ਅਸਲਮ ਨਾਜ਼, ਕਿੰਮੀ ਅਰੋੜਾ) ਪਹਿਲੀ ਅਕਤੂਬਰ 2020 ਤੋਂ ਫ਼ੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI)ਵੱਲੋ ਖਾਣ ਪੀਣ ਦੀਆਂ ਵਸਤੂਆਂ ਚਾਹੇ ਉਹ ਬੇਕਰੀ ਦੀਆਂ ਹੋਣ,ਮਠਿਆਈਆਂ ਹੋਣ, ਜਾਂ ਹੋਰ ਖਾਣ ਪੀਣ ਨਾਲ ਸੰਬੰਧਿਤ ਉਹਨਾਂ ਤੇ ਉਹਨਾਂ ਦੇ ਬਣਨ ਦੀ ਮਿਤੀ ਅਤੇ ਐਕਸਪਾਇਰ ਹੋਣ ਦੀ ਮਿਤੀ ਲਿਖਣਾ ਲਾਜ਼ਮੀ ਕੀਤਾ ਗਿਆ ਜਿਸਦਾ ਇਕੋ ਇੱਕ ਮਕਸਦ ਲੋਕਾਂ ਨੂੰ ਖਾਣ ਦੀਆਂ ਮਿਆਰੀ, ਸਾਫ ਸੁਥਰੀਆਂ ਅਤੇ ਤਾਜ਼ੀਆਂ ਵਸਤੂਆਂ ਉਪਲਬੱਧ ਕਰਾਉਣਾ ਹੈ ਪਰ ਜੇਕਰ ਜਿਲ੍ਹਾ ਮਾਲੇਰਕੋਟਲਾ ਦੀ ਗੱਲ ਕਰੀਏ ਤਾਂ ਇੱਥੋਂ ਦਾ ਫ਼ੂਡ ਸੇਫਟੀ ਮਹਿਕਮਾ ਪੂਰੇ ਸਾਢੇ ਤਿੰਨ ਸਾਲ ਪੂਰੇ ਹੋਣ ਤੇ ਵੀ ਇਹ ਬੈਸਟ ਬਿੱਫੋਰ ਦੀ ਮਿਤੀ ਲਿਖਵਾਉਣ ਵਿੱਚ ਬਿਲਕੁੱਲ ਫੇਲ ਰਿਹਾ ਹੈ ਇਸ ਬਾਰੇ ਅਸੀਂ ਕਈ ਵਾਰ ਫ਼ੂਡ ਸੇਫਟੀ ਕਮਿਸ਼ਨਰ ਮੈਡਮ ਰਾਖੀ ਵਿਨਾਇਕ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਦੁਕਾਨਦਾਰਾਂ ਦੀ ਜਿਨ੍ਹਾਂ ਵੱਲੋ ਇਹ ਬੈਸਟ ਬਿੱਫੋਰ ਦੇ ਟੈਗ ਤਾਂ ਲਗਾ ਦਿੱਤੇ ਹਨ ਪਰ ਅਪਣੇ ਹੀ ਸਟਾਇਲ ਵਿੱਚ ਉਹਨਾਂ ਵੱਲੋ ਮਠਿਆਈ ਜਾਂ ਹੋਰ ਖਾਣ ਵਾਲੀ ਵਸਤੂ ਜਿਹੜੀ ਉਹਨਾਂ ਵੱਲੋ ਤਿਆਰ ਕੀਤੀ ਗਈ ਹੈ ਉਸ ਉੱਪਰ ਬੈਸਟ ਬਿਫੋਰ 3 ਡੇਜ਼ ਲਿਖਿਆ ਗਿਆ ਹੈ ਜਿਸਦਾ ਮਤਲਬ ਸ਼ਾਇਦ ਉਹਨਾਂ ਨੂੰ ਹੀ ਪਤਾ ਹੈ ਉਦਾਹਰਣ ਦੇ ਤੌਰ ਤੇ ਤੁਸੀ ਅੱਜ ਦੇਖਦੇ ਹੋ ਜਾਂ ਇੱਕ ਮਹੀਨੇ ਬਾਅਦ ਜਾਂ ਇੱਕ ਸਾਲ ਬਾਅਦ ਤੁਹਾਨੂੰ ਉੱਥੇ ਬੈਸਟ ਬਿੱਫੋਰ 3 ਡੇਜ਼ ਹੀ ਮਿਲੇਗਾ ਮਤਲਬ ਕਿ ਉਹ ਵਸਤੂ ਹਮੇਸ਼ਾਂ ਤਾਜ਼ੀ ਰਹੇਗੀ ਕਦੇ ਐਕਸਪਾਇਰ ਨਹੀ ਹੋਵੇਗੀ ਅੱਜ ਇਸ ਖ਼ਬਰ ਰਾਹੀਂ ਅਸੀਂ ਜ਼ਿਲ੍ਹੇ ਦੇ ਫ਼ੂਡ ਸੇਫਟੀ ਕਮਿਸ਼ਨਰ ਮੈਡਮ ਰਾਖੀ ਵਿਨਾਇਕ ਤੋਂ ਬੈਸਟ ਬਿੱਫੋਰ 3 ਡੇਜ਼ ਲਿਖਣ ਦਾ ਕੀ ਮਤਲਬ ਹੈ ਜਾਨਣਾ ਚਾਹੁੰਦੇ ਹਾਂ! ਅਤੇ ਨਾਲ ਹੀ ਜ਼ਿਲ੍ਹੇ ਵਿੱਚ ਕਿੰਨੇ ਦੁਕਾਨਦਾਰ ਬੈਸਟ ਬਿੱਫੋਰ ਦਾ ਟੈਗ ਲਗਾ ਰਹੇ ਹਨ ਇਹ ਜਾਣਕਾਰੀ ਵੀ ਜਨਤਕ ਕੀਤੀ ਜਾਵੇ

