2,524 1 minute read
With Product You Purchase
Subscribe to our mailing list to get the new updates!
Lorem ipsum dolor sit amet, consectetur.
Related Articles

राष्ट्रपति भवन की भव्य सजावट, आठ हजार मेहमान, श्री लेयर सिक्योरिटी, जानें PM के शपथ ग्रहण समारोह में होगा क्या-क्या खास
09/06/2024

*ਸੀ.ਆਈ.ਏ ਸਟਾਫ-1, ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਸੰਗਠਿਤ ਅਪਰਾਧ ਅਤੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਦੂਸਰੇ ਰਾਜ਼ ਤੋਂ ਲਿਆ ਕੇ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਕਰਦੇ ਹੋਏ, 05 ਅਧੁਨਿਕ ਪਿਸਟਲਾਂ ਸਮੇਤ 04 ਮੁਲਜ਼ਮਾਂ ਨੂੰ ਰਣਜੀਤ ਐਵੀਨਿਉ ਦੇ ਖੇਤਰ ਤੋਂ ਮਿਤੀ 21-04-2025 ਨੂੰ ਗ੍ਰਿਫ਼ਤਾਰ ਕੀਤਾ ਸੀ।* ਫੜੇ ਗਏ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਇਰਾਦਾ ਕਤਲ, ਅਸਲ੍ਹਾ ਐਕਟ, ਲੁੱਟਾ ਖੋਹਾ ਦੇ 12 ਮੁਕੱਦਮੇਂ ਦਰਜ਼ ਹਨ। ਇਹਨਾਂ 12 ਮੁਕੱਦਮਿਆਂ ਵਿੱਚੋਂ ਇਰਾਦਾ ਕਤਲ ਦੇ 06 ਮੁਕੱਦਮਿਆ ਵਿੱਚ ਦੋਸ਼ੀ 1) ਨਵਦੀਪ ਨਵ, 2) ਜਸ਼ਨਦੀਪ ਜੱਸਾ, ਅਤੇ 3) ਸ਼ਿਵਮ ਬੱਬਲੂ ਭਗੋੜੇ ਸਨ ਅਤੇ ਇਹਨਾਂ ਨੇ ਪਿੱਛਲੇ ਦਿਨੀ ਸ਼ਹਿਰ ਵਿੱਚ 05 ਵਾਰਦਾਤਾਂ ਅੰਜ਼ਾਮ ਦਿੱਤਾ ਸੀ। *ਮੁਕੱਦਮਾਂ ਨੰਬਰ 40 ਮਿਤੀ 21-04-2025 ਜ਼ੁਰਮ 308(5) ਬੀ.ਐਨ.ਐਸ, 25/27(3)/54/59-ਏ, ਅਸਲ੍ਹਾ ਐਕਟ, ਦਰਜ਼ ਕੀਤਾ ਗਿਆ ਹੈ।* ਫੜੇ ਗਏ ਵਿਅਕਤੀ ਦੀ ਪਛਾਣ 1) ਨਵਦੀਪ ਸਿੰਘ ਉਰਫ ਨਵ ਪੁੱਤਰ ਗੁਰਦੇਵ ਸਿੰਘ ਵਾਸੀ ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ, (25 ਸਾਲ), 2) ਉਜਵੱਲ ਹੰਸ ਪੁੱਤਰ ਮਨੋਹਰ ਲਾਲ ਵਾਸੀ PWD ਕੰਪਲੈਕਸ, ਬਟਾਲਾ ਰੋਡ, ਅੰਮ੍ਰਿਤਸਰ (24 ਸਾਲ), 3) ਜਸ਼ਨਦੀਪ ਸਿੰਘ ਉਰਫ ਜੱਸਾ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਧੁੱਪਸੜੀ, ਵੇਰਕਾ ਬਾਈਪਾਸ, ਅੰਮ੍ਰਿਤਸਰ (21 ਸਾਲ) 4) ਸ਼ਿਵਮ ਸਿੰਘ ਉਰਫ ਬੱਬਲੂ ਪੁੱਤਰ ਹੁਕਮ ਸਿੰਘ ਵਾਸੀ ਉੱਤਰਾਖੰਡ, ਹਾਲ 88 ਫੁੱਟ ਰੋਡ ਲਕਸ਼ਮੀ ਵਿਹਾਰ ਮਜੀਠਾ ਰੋਡ, ਅੰਮ੍ਰਿਤਸਰ (24 ਸਾਲ) ਬ੍ਰਾਮਦਗੀ:- ਪਹਿਲਾਂ ਬ੍ਰਾਮਦ 05 ਅਧੁਨਿਕ ਪਿਸਟਲ *ਹੁਣ ਬ੍ਰਾਮਦ 01 ਪਿਸਟਲ (.32 ਬੋਰ)* *ਕੁੱਲ ਬ੍ਰਾਮਦਗੀ:- 06 ਪਿਸਟਲ।* *ਮੁਠਭੇੜ ਦੌਰਾਨ ਜਖ਼ਮੀ:- ਸ਼ਿਵਮ ਸਿੰਘ ਉਰਫ ਬੱਬਲੂ ਪੁੱਤਰ ਹੁਕਮ ਸਿੰਘ ਵਾਸੀ ਉੱਤਰਾਖੰਡ, ਹਾਲ 88 ਫੁੱਟ ਰੋਡ ਲਕਸ਼ਮੀ ਵਿਹਾਰ ਮਜੀਠਾ ਰੋਡ, ਅੰਮ੍ਰਿਤਸਰ (24 ਸਾਲ),* *ਪਹਿਲਾਂ 04 ਮੁਕੱਦਮੇ ਇਰਾਦਾ ਕਤਲ, ਅਸਲ੍ਹਾ ਐਕਟ ਅਤੇ ਲੁੱਟਾ ਖੋਹਾ ਦੇ ਦਰਜ਼ ਸਨ:-* 1) ਮੁਕੱਦਮਾ ਨੰਬਰ 17/2024 ਜੁਰਮ 25/54/59 ਅਸਲਾ ਐਕਟ, ਥਾਣਾ ਗਵਾਟੋਲੀ, ਇੰਦੌਰ, (MP) ਮੱਧ ਪ੍ਰਦੇਸ਼। 2) ਮੁਕੱਦਮਾਂ ਨੰਬਰ 55/2025 ਜ਼ੁਰਮ 324(4)/190/191(3) BNS (452 ਭ:ਦ:, ), ਥਾਣਾ ਛੇਹਰਟਾ, ਅੰਮ੍ਰਿਤਸਰ। 3) ਮੁਕੱਦਮਾ ਨੰਬਰ 35/2024, ਜੁਰਮ 109 BNS (307/34 ਭ.ਦ.) ਥਾਣਾ ਸਦਰ, ਅੰਮ੍ਰਿਤਸਰ। 4) ਮੁਕੱਦਮਾ ਨੰਬਰ 279/2024, ਜੁਰਮ 109 BNS (307 ਭ.ਦ.). 25/54/59 ਅਸਲਾ ਐਕਟ, ਥਾਣਾ ਸਦਰ, ਅੰਮ੍ਰਿਤਸਰ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ਤੇ ਮੁਲਜ਼ਮ ਸ਼ਿਵਮ ਸਿੰਘ ਉਰਫ ਬੱਬਲੂ ਨੇ ਇੰਕਸ਼ਾਫ ਕੀਤਾ ਕਿ ਇਸਨੇ 01 ਪਿਸਟਲ ਵੇਰਕਾ ਬਾਈਪਾਸ ਦੇ ਇਲਾਕਾ ਵਿੱਖੇ ਲੁੱਕਾ ਛੁੱਪਾ ਕੇ ਰੱਖਿਆ ਹੈ। ਪੁਲਿਸ ਪਾਰਟੀ ਵੱਲੋਂ ਇਸਦੀ ਨਿਸ਼ਾਦੇਹੀ ਤੇ ਪਿਸਟਲ (.32 ਬੋਰ) ਦੀ ਰਿਕਵਰੀ ਕਰਕੇ ਕਾਗਜ਼ੀ ਕਾਰਵਾਈ ਪੂਰੀ ਕਰ ਰਹੀ ਸੀ ਤਾਂ ਇਸੇ ਦੌਰਾਨ ਦੋਸ਼ੀ ਨੇ ਪੇਸ਼ਾਬ ਕਰਨ ਦਾ ਬਹਾਨਾ ਬਣਾਇਆ ਤੇ ਜਦੋਂ ਸੀਨੀਅਰ ਸਿਪਾਹੀ ਪ੍ਰਭਜੋਤ ਸਿੰਘ ਇਸਨੂੰ ਪੇਸ਼ਾਬ ਕਰਵਾਉਂਣ ਲਈ ਸਾਈਡ ਤੇ ਲੈ ਕੇ ਗਿਆ ਤਾਂ ਇਸਨੇ ਯਕਦਮ ਸੀਨੀਅਰ ਸਿਪਾਹੀ ਪ੍ਰਭਜੋਤ ਸਿੰਘ ਦਾ ਸਰਕਾਰੀ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਆਪਸ ਵਿੱਚ ਗੁਥਮ-ਗੁਥਾ ਹੋਏ ਤਾਂ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਏ.ਐਸ.ਆਈ ਕੇਵਲ ਕਿਸ਼ਨ ਨੇ ਬੜੀ ਮੁਸ਼ਤੇਦੀ ਨਾਲ ਪੁਲਿਸ ਪਾਰਟੀ ਦੀ ਸੁਰੱਖਿਆ ਤੇ ਬਚਾਓ ਕਰਦੇ ਹੋਏ ਅਤੇ ਦੋਸ਼ੀ ਨੂੰ ਪੁਲਿਸ ਹਿਰਾਸਤ ਤੋਂ ਭੱਜਣ ਤੋਂ ਰੋਕਣ ਲਈ ਆਪਣੇ ਸਰਕਾਰੀ ਪਿਸਟਲ ਨਾਲ ਫਾਇਰ ਕੀਤਾ, ਜਿਸ ਨਾਲ ਦੋਸ਼ੀ ਸ਼ਿਵਮ ਸਿੰਘ ਉਰਫ਼ ਬੱਬਲੂ ਜਖ਼ਮੀ ਹੋ ਗਿਆ ਤੇ ਇਸਨੂੰ ਡਾਕਟਰੀ ਇਲਾਜ਼ ਲਈ ਤੁਰੰਤ ਸਿਵਲ ਹਸਪਤਾਲ, ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ, ਜੋ ਜੇਰੇ ਇਲਾਜ਼ ਹੈ।
29/04/2025
Check Also
Close

