ਪਿੰਡ ਬਲੋਚ ਕੇਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 10 ਨੂੰ-ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ

ਗੁਰਮਤਿ ਸਮਾਗਮ 10 ਜੁਨ ਨੂੰ

ਮਲੋਟ,06 ਜੂਨ (ਗਿਆਨ ਸਾਹਨੀ)-ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਬਲੋਚ ਕੇਰਾ ਦੀ ਸਮੂਹ ਸੰਗਤ ਅਤੇ ਭਲਾਈ ਕੇਂਦਰ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਬਲੋਚ ਕੇਰਾ ਵਿਖੇ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਅਤੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ ਇਹ ਸਮਾਗਮ 10 ਜੂਨ ਦਿਨ ਸੋਮਵਾਰ ਨੂੰ ਹੋਵੇਗਾ। ਇਸ ਸਮਾਗਮ ਦੌਰਾਨ ਬੱਚਿਆਂ ਦੇ ਗੁਰ ਇਤਿਹਾਸ ਸਬੰਧੀ ਮੁਕਾਬਲੇ ਕਰਵਾਏ ਜਾਣਗੇ, ਜਿਸ ਦੌਰਾਨ ਪਹਿਲੀ ਤੋਂ 12ਵੀਂ ਜਮਾਤ ਦੇ ਬੱਚੇ ਭਾਗ ਲੈਣਗੇ ਅਤੇ ਇਹਨਾਂ ਬੱਚਿਆਂ ਤੋਂ ਗੁਰ ਇਤਿਹਾਸ ਬਾਰੇ ਸੁਵਾਲ ਜਵਾਬ ਪੁੱਛੇ ਜਏ। ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਛਾਪਿਆਂ ਵਾਲੀ ਨੇ ਸਮਾਗਮ ਦੌਰਾਨ ਵੱਧ ਤੋਂ ਵੱਧ ਸੰਗਤਾਂ ਨੂੰ ਭਾਗ ਲੈਣ ਦੀ ਅਪੀਲ ਕੀਤੀ।

Exit mobile version