ਸਾਬਕਾ ਫੌਜੀ ਦੀ ਹੋਣਹਾਰ ਬੇਟੀ ਸੁਖਮਨ ਨੇ ਵਧਾਇਆ ਮਾਣ,

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿਚ ਲੰਬੀ ਤੋਂ ਸਾਬਕਾ ਫੌਜੀ ਤਰਸੇਮ ਸਿੰਘ ਦੀ ਬੇਟੀ ਸੁਖਮਨ ਕੌਰ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਪੰਜਾਬ ਭਰ ਵਿਚੋਂ 10ਵਾਂ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਦਸ਼ਮੇਸ਼ ਗਰਲਜ ਸਕੂਲ ਬਾਦਲ ਦੀ ਵਿਦਿਆਰਥਣ ਸੁਖਮਨ ਕੌਰ ਨੇ 650 ਵਿਚੋਂ 636 ਅੰਕ ਪ੍ਰਾਪਤ ਕਰਕੇ 97.85 % ਪ੍ਰਤੀਸ਼ਤ ਨਾਲ ਜ਼ਿਲ੍ਹੇ ਵਿਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ । ਸੁਖਮਨ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਿੰਦਿਆਂ ਕਿਹਾ ਕਿ ਉਹ ਵੱਡੀ ਹੋ ਕੇ ਸਿੱਖਿਆ ਦੇ ਖੇਤਰ ਵਿਚ ਹੀ ਆਉਣਾ ਚਾਹੁੰਦੀ ਹੈ । ਉਹ ਇਕ ਅਧਿਆਪਕ, ਪ੍ਰੋਫੈਸਰ ਜਾਂ ਫਿਰ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰ ਵਿਦਿਆ ਦਾ ਚਾਨਣ ਘਰ ਘਰ ਫੈਲਾਉਣ ਦੀ ਇੱਛੁਕ ਹੈ । ਸੁਖਮਨ ਦੀ ਪਿਤਾ ਸਾਬਕਾ ਫੌਜੀ ਤਰਸੇਮ ਸਿੰਘ ਲੰਬੀ ਨੇ ਕਿਹਾ ਕਿ ਅਜੋਕੇ ਯੁਗ ਵਿਚ ਬੇਟੀਆਂ ਹੀ ਹਰ ਖੇਤਰ ਵਿਚ ਅੱਗੇ ਹਨ ਅਤੇ ਉਹਨਾਂ ਨੂੰ ਸੁਖਮਨ ਦਾ ਪਿਤਾ ਹੋਣ ਤੇ ਹਮੇਸ਼ਾਂ ਮਾਨ ਹੈ।

Exit mobile version